ਐਮ ਐਲ ਏ ਫਤਿਹ ਸਿੰਘ ਬਾਜਵਾ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਬੋਲਣ ਤੋਂ ਬਾਜ਼ ਆਵੇ :— ਐਡਵੋਕੇਟ ਜਗਰੂਪ ਸਿੰਘ ਸੇਖਵਾਂ

ਦੇਸ਼ ਦੇ ਕਿਸਾਨ ਲੰਬੇ ਅਰਸੇ ਤੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੇ ਰਾਜਨੀਤਕ ਲੋਕਾਂ ਨੂੰ ਆਪਣੀਆਂ ਰਾਜਨੀਤਕ ਸਰਗਰਮੀਆਂ ਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਕਾਂਗਰਸ ਸਰਕਾਰ ਦੇ ਮੰਤਰੀ ਤੇ ਐਮ ਐਲ ਏ ਆਪਣੇ ਹਲਕਿਆਂ ਵਿਚ ਪ੍ਰੋਗਰਾਮ ਕਰਨ ਤੋਂ ਬਾਜ਼ ਨਹੀਂ ਆ ਰਹੇ।ਜਿਸ ਕਰਕੇ ਕਿਸਾਨਾਂ ਨੇ ਕਾਦੀਆਂ ਹਲਕੇ ਤੋਂ ਐਮ ਐਲ ਏ ਫਤਹਿਜੰਗ ਸਿੰਘ ਬਾਜਵਾ ਨੂੰ ਸਵਾਲ ਪੁੱਛਣ ਲਈ ਭਾਣੇ ਮਿਆਂ ਖਾਂ ਪ੍ਰੋਗਰਾਮ ਵਿਚ ਪਹੁੰਚੇ ।

ਐਮ ਐਲ ਏ ਨੇ ਕਿਸਾਨਾਂ ਦਾ ਵਿਰੋਧ ਵੇਖ ਕੇ ਅਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਕਿਸਾਨਾਂ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਹੈ।ਇਸਦੀ ਅਸੀ ਨਿਦਿਆ ਕਰਦੇ ਹਾਂ।ਸੱਤਾ ਦੇ ਨਸ਼ੇ ਵਿੱਚ ਚੂਰ ਇਸ ਐਮ ਏ ਨੂੰ ਚੇਤਾਵਨੀ ਦਿੰਦੇ ਹਾਂ ਕਿ ਕਿਸਾਨਾਂ ਨਾਲ ਇਹ ਸਲੂਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਮ ਐਲ ਏ ਸਾਹਿਬ ਨੂੰ ਕਿਸਾਨਾਂ ਤੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਬਾਜਵਾ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ ਜਿਸ ਕਰਕੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ।

 

ਲੋਕਾਂ ਦੁਆਰਾ ਚੁਣਿਆ ਨੁਮਾਇੰਦਾ ਹੋਣ ਕਰਕੇ ਓਹਨਾ ਦਾ ਫਰਜ਼ ਬਣਦਾ ਸੀ ਕਿ ਉਹ ਜੁਆਬ ਦੇਣ, ਉਹ ਜਵਾਬ ਦੇਣ ਦੇ ਅਸਮਰੱਥ ਹੋਣ ਕਰਕੇ ਉੱਥੇ ਨਹੀ ਆਏ।ਇਹ ਉਹ ਹੀ ਕਿਸਾਨ ਹਨ ਜਿਨ੍ਹਾਂ ਨੇ ਵੋਟਾਂ ਪਾ ਕੇ ਇਸ ਨੂੰ ਇਸ ਮੁਕਾਮ ਤੇ ਪਹੁੰਚਾਇਆ ਤੇ ਹੁਣ ਇਹ ਉਹਨਾਂ ਨੂੰ ਮਾੜਾ ਬੋਲ ਰਿਹਾ ਹੈ ।ਇਸਨੂੰ ਨੂੰ ਇਨ੍ਹਾਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ । ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਅਤੇ ਤਾੜਨਾ ਕਰਦੇ ਹਾਂ ਕਿ ਕਿਸਾਨਾਂ ਤੋਂ ਮੁਆਫੀ ਮੰਗੇ।

 

Jantak khabar
Author: Jantak khabar