ਅੱਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਮਹਿੰਗਾਈ ਖਿਲਾਫ ਗੁਰਦਾਸਪੁਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਾਏ ਗਏ ਧਰਨੇ ਵਿੱਚ ਸ਼ਮੂਲੀਅਤ ਕੀਤੀ । ਉਹਨਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਨੂੰ ਨਸ਼ਰ ਕੀਤਾ । ਉਹਨਾਂ ਕਿਹਾ ਕਿ ਜਿੱਥੇ ਬਾਕੀ ਮੁਲਕ ਕਰੋਨਾ ਦੀ ਪਈ ਇਸ ਬਿਪਤਾ ਦੀ ਘੜੀ ਵਿੱਚ ਆਪਣੇ ਦੇਸ਼ ਦੇ ਲੋਕਾਂ ਦਾ ਸਾਥ ਦੇ ਰਹੇ ਹਨ ਉਹਨਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ ਉੱਥੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਲੋਕਾਂ ਦੇ ਮਹਿੰਗਾਈ ਨਾਲ ਲੱਕ ਤੋੜ ਰਹੇ ਹਨ । ਉਹਨਾਂ ਦੱਸਿਆ ਕਿ 2014 ਤੋਂ ਲੈਕੇ ਹੁਣ ਤੱਕ ਦੇਸ਼ ਲਗਭਗ 8 ਕਰੋੜ ਲੋਕ ਆਪਣੇ ਆਪਣੇ ਰੋਜ਼ਗਾਰ ਤੋਂ ਹੱਥ ਧੋ ਬੈਠੇ ਹਨ ਤੇ ਸਰਕਾਰਾਂ ਸਿਰਫ ਆਪਣੀ ਕੁਰਸੀ ਦੇ ਨਸ਼ੇ ਵਿੱਚ ਚੂਰ ਜਨ ਹਿੱਤਾਂ ਪੱਖੋਂ ਅੰਨੇ ਹੋਏ ਹਨ । ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤਕੜੇ ਹੋ ਕੇ ਲੜਨ ਅਤੇ ਜਿੱਤ ਪ੍ਰਾਪਤ ਕਰਨ ਲਈ ਉਹਨਾਂ ਆਏ ਸਾਥੀਆਂ ਨੂੰ ਪ੍ਰੇਰਿਆ । ਇਸ ਮੌਕੇ ਐਡਵੋਕੇਟ ਸੇਖਵਾਂ ਨਾਲ ਚੈਂਚਲ ਸਿੰਘ ਬਾਗੜੀਆਂ ਸਾਬਕਾ ਚੇਅਰਮੈਨ, ਜਸਵੰਤ ਸਿੰਘ ਰੰਧਾਵਾ, ਕਸ਼ਮੀਰ ਸਿੰਘ ਸੁਲਤਾਨਪੁਰ ਜ਼ੋਨ ਪ੍ਰਧਾਨ, ਰਛਪਾਲ ਸਿੰਘ ਲਾਡੀ ਸਾਬਕਾ ਸੰਮਤੀ ਮੈਂਬਰ, ਗੁਰਭੇਜ ਸਿੰਘ ਰੰਧਾਵਾ ਸਾਬਕਾ ਸੰਮਤੀ ਮੈਂਬਰ, ਬਲਵਿੰਦਰ ਸਿੰਘ ਸੋਨਾ ਬਾਜਵਾ ਸਾਬਕਾ ਸਰਕਲ ਪ੍ਰਧਾਨ, ਰਾਕੇਸ਼ ਕਾਲੀਆ ਸੀਨੀਅਰ ਆਗੂ, ਕਾਮਰੇਡ ਗੁਰਮੇਜ ਸਿੰਘ, ਸੁਰਜੀਤ ਸਿੰਘ ਛੋਟੇਪੁਰ ਸਾਬਕਾ ਸਰਪੰਚ, ਗੁਰਮੀਤ ਸਿੰਘ ਪਸਵਾਲ ਸਾਬਕਾ ਵਾਈਸ ਚੇਅਰਮੈਨ, ਐਡਵੋਕੇਟ ਇੰਦਰਜੀਤ ਸਿੰਘ ਬਾਜਵਾ, ਰਛਪਾਲ ਸਿੰਘ ਮੁੱਲਾਂਵਾਲ ਸਾਬਕਾ ਸਰਪੰਚ, ਰੋਬਿਨ ਮਸੀਹ ਕਾਕਾ ਆਲੋਵਾਲ ਮਸੀਹ ਆਗੂ, ਸਾਬਾ ਭੱਟੀ ਪ੍ਰਧਾਨ, ਨਰਿੰਦਰ ਸਿੰਘ ਨੰਬਰਦਾਰ ਕੋਟ ਸੰਤੋਖ ਰਾਏ, ਹੰਸਰਾਜ ਜੀ ਸਾਬਕਾ ਸਰਪੰਚ ਫੱਜੂਪੁਰ, ਪ੍ਰਧਾਨ ਸੁਰਿੰਦਰ ਬੱਗਾ ਲੇਹਲ, ਭੁਪਿੰਦਰ ਖੁੰਡਾ ਪ੍ਰਧਾਨ, ਤਰਸੇਮ ਸਿੰਘ ਖੁੰਡਾ, ਸਤਿੰਦਰਪਾਲ ਸਿੰਘ ਸਾਬਕਾ ਸਰਪੰਚ ਸੁਜਾਨਪੁਰ, ਦਿਲਬਾਗ ਸਿੰਘ ਘੁੰਮਣ ਸੀਨੀਅਰ ਆਗੂ, ਪਿੰਦਰਪਾਲ ਸਿੰਘ ਡੁਲਟ, ਜਥੇਦਾਰ ਬਲਵਿੰਦਰ ਸਿੰਘ ਮਿੱਠਾ, ਰਵਿੰਦਰ ਸਿੰਘ ਅਵਾਣ, ਸੋਹਣ ਸਿੰਘ ਸਾਬਕਾ ਸਰਪੰਚ ਸੈਦੋਵਾਲ, ਪਿਆਰਾ ਸਿੰਘ ਸਾਬਕਾ ਸਰਪੰਚ ਸੈਦੋਵਾਲ, ਪ੍ਰਭਜੀਤ ਰਿੰਕੂ, ਪ੍ਰੀਤ ਰੰਧਾਵਾ, ਰਣਜੀਤ ਸਿੰਘ ਸੋਨੂੰ, ਅਗਿੰਦਰ ਕਾਲੀਆ ਅਤੇ ਹੋਰ ਬਹੁਤ ਜੁਝਾਰੂ ਸਾਥੀ ਮੌਜੂਦ ਸਨ ।
ਜਗਰੂਪ ਸਿੰਘ ਸੇਖਵਾਂ ਦੀ ਮਜੂਦਗੀ ਵਿਚ ਸ੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਮਹਿੰਗਾਈ ਖਿਲਾਫ ਗੁਰਦਾਸਪੁਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਾਰਨਾ
- Jantak khabar
- July 16, 2021
- 7:32 am
- No Comments