ਗਾਇਕ ਮਨਕੀਰਤ ਔਲਖ ਨੂੰ ਮਿਲੀ ਧਮਕੀ,ਸੁਰੱਖਿਆ ਲਈ ਸੀ.ਐੱਮ ਨਾਲ ਕਰਨਗੇ ਮੁਲਾਕਾਤ ਮਨਕੀਰਤ ਮੂਲ ਰੂਪ ਤੋਂ ਫਤਿਹਾਬਾਦ, ਹਰਿਆਣਾ ਦਾ ਰਹਿਣ ਵਾਲਾ ਹੈ। ਹਾਲਾਂਕਿ, ਪੰਜਾਬੀ ਗਾਇਕ ਵਜੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ, ਉਹ ਮੋਹਾਲੀ ਵਿੱਚ ਰਹਿੰਦਾ ਹੈ।

Picture of Jantak khabar

Jantak khabar

FOLLOW US:

ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗਿਣਤੀ ਪੰਜਾਬੀ ਦੇ ਚੋਟੀ ਦੇ ਗਾਇਕਾ ਵਿਚ ਕੀਤੀ ਜਾਂਦੀ ਹੈ। ਹੁਣ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲੀਆਂ ਹਨ। ਇਸ ਧਮਕੀ ਨੂੰ ਫਿਰੌਤੀ ਮੰਗਣ ਅਤੇ ਹਥਿਆਰਾਂ ਨਾਲ ਗੀਤ ਨਾ ਗਾਉਣ ਨਾਲ ਜੋੜਿਆ ਜਾ ਰਿਹਾ ਹੈ।

ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਪੁੱਛਗਿੱਛ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਹੈ,ਕਿ ਮਨਕੀਰਤ ਨੂੰ ਧਮਕੀ ਦਿਤੀ ਗਈ ਸੀ । ਜਿਸ ‘ਚ ਉਨ੍ਹਾਂ ਦੇ ਸ਼ੋਅ ‘ਚ ਕਿਤੇ ਵੀ ਹਮਲੇ ਦੀ ਸਾਜ਼ਿਸ਼ ਰਚਣ ਦੀ ਗੱਲ ਚੱਲ ਰਹੀ ਹੈ।

ਇਸ ਤੋਂ ਬਾਅਦ ਗਾਇਕ ਔਲਖ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਖੁਲਾਸੇ ਤੋਂ ਬਾਅਦ ਗਾਇਕ ਔਲਖ ਜਲਦੀ ਹੀ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਔਲਖ ਤੋਂ ਇਲਾਵਾ 3 ਹੋਰ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ਤੇ ਹਨ। ਮਨਕੀਰਤ ਮੂਲ ਰੂਪ ਤੋਂ ਫਤਿਹਾਬਾਦ, ਹਰਿਆਣਾ ਦਾ ਰਹਿਣ ਵਾਲਾ ਹੈ।

ਹਾਲਾਂਕਿ, ਪੰਜਾਬੀ ਗਾਇਕ ਵਜੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ, ਉਹ ਮੋਹਾਲੀ ਵਿੱਚ ਰਹਿੰਦਾ ਹੈ। ਗਾਇਕ ਮਨਕੀਰਤ ਔਲਖ ਦੇ ਕਰੀਬੀ ਵਿੱਕੀ ਮਿੱਡੂਖੇੜਾ ਦਾ ਕੁਝ ਸਮਾਂ ਪਹਿਲਾਂ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਸ਼ਾਰਪ ਸ਼ੂਟਰ ਨੂੰ ਕਿਰਾਏ ‘ਤੇ ਲੈ ਕੇ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਵੀ ਗੋਲੀ ਲੱਗ ਚੁੱਕੀ ਹੈ, ਅਤੇ ਉਸਨੂੰ ਹਮਲੇ ਦਾ ਸ਼ਿਕਾਰ ਹੋਣਾ ਪਿਆ ਸੀ।। ਇਸ ਹਮਲੇ ਵਿੱਚ ਇਕ ਗੈਂਗਸਟਰ ਦਾ ਨਾਂ ਵੀ ਸਾਹਮਣੇ ਆਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗੋਲੀ ਫਿਰੌਤੀ ਦੇ ਮਾਮਲੇ ਵਿੱਚ ਚਲਾਈ ਗਈ ਸੀ। ਮਨਕੀਰਤ ਤੋਂ ਬਾਅਦ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੋਂ ਫਿਰੌਤੀ ਵਸੂਲੀ ਦੀ ਚਰਚਾ ਵੀ ਜ਼ੋਰਾਂ ‘ਤੇ ਆ ਗਈ ਹੈ।

ਜਲੰਧਰ ਦੇ ਨੀਵੀ ਮੱਲੀਆਂ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਨੰਗਲ ਦੇ ਕਤਲ ‘ਚ ਸ਼ਾਰਪ ਸ਼ੂਟਰਾਂ ਦੀ ਭੂਮਿਕਾ ਸਾਹਮਣੇ ਆਈ ਹੈ। ਪਤਾ ਲੱਗਾ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਗੈਂਗਸਟਰਾਂ ਨੇ ਕਬੱਡੀ ਐਸੋਸੀਏਸ਼ਨ ਵਿਚ ਸ਼ਾਮਲ ਹੋਣ ਲਈ ਉਸ ਦਾ ਕਤਲ ਕਰਵਾ ਦਿੱਤਾ ਸੀ। ਇਸ ਤੋਂ ਪਹਿਲਾਂ ਜਲੰਧਰ ਵਿੱਚ ਕਾਂਗਰਸੀ ਆਗੂ ਸੁਖਮੀਤ ਡਿਪਟੀ ਦੀ ਵੀ ਸ਼ਾਰਪ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Jantak khabar
Author: Jantak khabar

Leave a Comment

Your email address will not be published. Required fields are marked *

5
पंजाब में आई भयंकर बाढ़ का ज़िम्मेदार आप किसे मानते हैं?

और पढ़ें
हिमाचल प्रदेश
उत्तर प्रदेश
मनोरंजन